ਪੰਜਾਬੀ ਬੋਲੀ 

ਮੈਂ ਬੋਲੀ ਪੰਜਾਬੀ ਆਪਣੀ ਕਹਾਣੀ ਬਿਆਨ ਦੀ ਹੈ 

 ਮੈਂ ਬੋਲੀ ਪੰਜਾਬੀ......

ਉਹ ਧੰਨ ਗੁਰੂ ਫਕੀਰਾਂ, ਜਨਮ ਜਿਨ੍ਹਾ ਮੈਨੂੰ ਦਿ`ਤਾ, 
ਪਾ ਵਿੱਚ ਗ੍ਰੰਥਾਂ ਮਿਲਿਆ ਆਦਰ, ਬਰਾਬਰ ਕੁਰਾਨ ਗੀਤਾ 
ਤੇ ਹੁਣ ਮੈਂ ਗੁਰੂਬਾਣੀ ਦੇ ਨਾਂ ਤੋ ਹੀ ਪਛਾਣ ਦੀ ਹਾਂ 

ਮੈਂ ਬੋਲੀ ਪੰਜਾਬੀ......

ਹੋਏ ਵਾਰਿਸ਼ ਜਹੇ ਕਵੀ ਤੇ ਗਾਰਗੀ ਜਹੇ ਸਾਹਿਤਕਾਰ 
ਕੀਤਾ ਮਹਾਨ ਮੈਨੂੰ ਬਣਾ ਆਪਣੀ ਰਚਨਾਵਾਂ ਦੇ ਹਾਰ
ਉਹਨਾ ਦੇ ਇਸ ਅਹਿਸਾਨ ਨੂੰ ਮੈਂ ਅ`ਜ ਤ`ਕ ਮਾਣਦੀ ਹਾਂ 

ਮੈਂ ਬੋਲੀ ਪੰਜਾਬੀ......

ਹੋਏ ਲਾਲ ਮੇਰੇ "ਯਮਲੇ" ਜਿਹੇ ,ਕੀਤਾ ਨਾਮ ਮੇਰਾ ਰੋਸ਼ਨ  
ਬ`ਚਿਆਂ ਵਾਂਗ ਮਾਂ ਆਪਣੀ ਦਾ, ਕੀਤਾ ਪਾਲਣ ਪੋਸ਼ਣ 
 ਇਹ ਸਾਰੇ ਹੀ ਸੱਚੇ ਫਨਕਾਰਾਂ ਨੂੰ ਮੈਂ ਦਿਲੋ ਸਲਾਮਦੀ ਹਾਂ 

ਮੈਂ ਬੋਲੀ ਪੰਜਾਬੀ...... 

ਅਪਣੇ ਬ`ਚਿਆਂ ਨੇ ਅੱਜ, ਕੀਤਾ ਏ ਮੈਨੂੰ ਲਾਚਾਰ   
ਅਪਣਾ ਬਗਾਨਿਆ ਨੂੰ, ਮਾਂ ਨੂੰ ਗਏ ਨੇ ਮਾਰ
ਖ਼ਤਮ ਹੁੰਦੀ ਵੇਖ ਹੋਂਦ ਅਪਣੀ, ਹਰ ਦਰ ਦੀ ਖਾਕ ਮੈਂ ਛਾਣਦੀ ਹਾਂ 

ਮੈਂ ਬੋਲੀ ਪੰਜਾਬੀ......

ਬਸ ਗ`ਲ ਏਹੋ ਆਖੇ ਇਕ "ਬਾਂਸਲ" ਸਭ ਨੂੰ  
ਮਾਂ ਨੂੰ ਨਾ ਭੂਲੋ, ਭੂਲ ਜਾਓ ਚਾਹੇ ਰ`ਬ ਨੂੰ 
 ਕਰੋ ਸੰਕਲਪ ਬੋਲੀ ਨੂੰ ਬਚਾਉਣ ਦਾ  
ਇਹ ਹੀ ਸਾਰਿਆਂ ਨੂੰ ਮੈ ਬਖਾਣ ਦੀ ਹਾਂ 

ਮੈਂ ਬੋਲੀ ਪੰਜਾਬੀ......

Comments

Popular posts from this blog